Punjabi

Download this information (PDF File, 407.8 KB)

ਤੁਸੀਂ ReachDeck ਟੂਲ ਦੀ ਵਰਤੋਂ ਕਰਕੇ ਸਾਡੀ ਵੈੱਬਸਾਈਟ 'ਤੇ ਕਿਸੇ ਵੀ ਜਾਣਕਾਰੀ ਦਾ ਅਨੁਵਾਦ ਕਰ ਸਕਦੇ ਹੋ।

ReachDeck ਆਈਕਨ 'ਤੇ ਕਲਿੱਕ ਕਰੋ (ਸਪੀਕਰ ਨਾਲ ਸੰਤਰੀ ਚੱਕਰ ਵਾਲਾ ਚਿੰਨ੍ਹ, ਆਮ ਤੌਰ 'ਤੇ ਤੁਹਾਡੀ ਸਕ੍ਰੀਨ ਦੇ ਉੱਪਰਲੇ ਸੱਜੇ ਕੋਨੇ ਵਿੱਚ ਹੁੰਦਾ ਹੈ)।

ਜਦੋਂ ReachDeck ਟੂਲਬਾਰ ਦਿਖਾਈ ਦਿੰਦਾ ਹੈ, ਤਾਂ ਦੋ ਆਇਤਕਾਰ ਡੱਬਿਆਂ ਵਾਲੇ (ਖੱਬੇ ਤੋਂ ਚੌਥੇ) ਆਈਕਨ 'ਤੇ ਕਲਿੱਕ ਕਰੋ।

ਡ੍ਰੌਪ-ਡਾਉਨ ਮੀਨੂ ਵਿੱਚੋਂ ਆਪਣੀ ਭਾਸ਼ਾ ਚੁਣੋ।

ਆਪਣੇ ਅਧਿਕਾਰਾਂ ਨੂੰ ਜਾਣੋ:

ਕੁਈਨਜ਼ਲੈਂਡ ਦੇ ਭੇਦਭਾਵ ਵਿਰੋਧੀ ਅਤੇ ਮਨੁੱਖੀ ਅਧਿਕਾਰ ਕਾਨੂੰਨਾਂ ਲਈ ਤੁਹਾਡੀ ਗਾਈਡ

ਕੁਈਨਜ਼ਲੈਂਡ ਵਿੱਚ, ਤੁਹਾਡੇ ਅਧਿਕਾਰਾਂ ਭੇਦਭਾਵ ਵਿਰੋਧੀ ਕਾਨੂੰਨ 1991 (Anti-Discrimination Act 1991) ਦੁਆਰਾ ਸੁਰੱਖਿਅਤ ਕੀਤੇ ਗਏ ਹਨ, ਜੋ ਭੇਦਭਾਵ, ਜਿਨਸੀ ਛੇੜਛਾੜ, ਅਤੇ ਬਦਨਾਮੀ ਕਰਨ ਦੀ ਮਨ੍ਹਾਹੀ ਕਰਦਾ ਹੈ, ਅਤੇ ਮਨੁੱਖੀ ਅਧਿਕਾਰ ਕਾਨੂੰਨ 2019 (Human Rights Act 2019), ਜੋ ਕਿ ਕੁਈਨਜ਼ਲੈਂਡ ਵਿੱਚ ਹਰੇਕ ਵਿਅਕਤੀ ਲਈ 23 ਅਧਿਕਾਰਾਂ ਦੀ ਰੱਖਿਆ ਕਰਦਾ ਹੈ।

ਕੁਈਨਜ਼ਲੈਂਡ ਦੇ ਮਨੁੱਖੀ ਅਧਿਕਾਰ ਕਾਨੂੰਨ ਇਨ੍ਹਾਂ ਹੇਠਾਂ ਲਿਖੀਆਂ ਚੀਜ਼ਾਂ ਲਈ ਹਰੇਕ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਨ:

ਮਨੁੱਖੀ ਅਧਿਕਾਰ ਕਾਨੂੰਨ ਦਾ ਮਤਲਬ ਹੈ ਕਿ ਕੁਈਨਜ਼ਲੈਂਡ ਪਾਰਲੀਮੈਂਟ ਨੂੰ ਇਹਨਾਂ ਅਧਿਕਾਰਾਂ ਨੂੰ ਵਿਚਾਰਨਾ ਪੈਂਦਾ ਹੈ ਜਦੋਂ ਉਹ ਕਾਨੂੰਨ ਬਣਾਉਂਦੇ ਜਾਂ ਬਦਲਦੇ ਹਨ, ਅਤੇ ਇਹ ਕਿ ਜਨਤਕ ਸੰਸਥਾਵਾਂ ਨੂੰ ਇਹਨਾਂ ਅਧਿਕਾਰਾਂ ਮਾਫ਼ਕ ਕੰਮ ਕਰਨ ਦੀ ਲੋੜ ਹੁੰਦੀ ਹੈ ਜਦੋਂ ਉਹ ਕੰਮ ਕਰਦੀਆਂ ਹਨ ਜਾਂ ਫ਼ੈਸਲੇ ਲੈਂਦੀਆਂ ਹਨ।

ਜਨਤਕ ਸੰਸਥਾਵਾਂ ਕੁਈਨਜ਼ਲੈਂਡ ਵਿੱਚ ਅਤੇ ਲਈ ਸੇਵਾਵਾਂ ਪ੍ਰਦਾਨ ਕਰਦੀਆਂ ਹਨ।

ਜਨਤਕ ਸੰਸਥਾਵਾਂ ਵਿੱਚ ਰਾਜ ਸਰਕਾਰ ਦੇ ਵਿਭਾਗ, ਮੰਤਰੀ, ਪਬਲਿਕ ਸਕੂਲ, ਪਬਲਿਕ ਹਸਪਤਾਲ, ਕੁਈਨਜ਼ਲੈਂਡ ਪੁਲਿਸ ਸੇਵਾ, ਸਥਾਨਕ ਕੌਂਸਲਾਂ ਅਤੇ ਕੌਂਸਲਰ, ਅਤੇ ਸਰਕਾਰੀ ਮੁਲਾਜ਼ਮ ਸ਼ਾਮਲ ਹਨ।

ਕੁੱਝ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਵੀ ਜਨਤਕ ਸੰਸਥਾਵਾਂ ਮੰਨਿਆ ਜਾਂਦਾ ਹੈ ਜੋ ਸਰਕਾਰ ਦੀ ਤਰਫੋਂ ਜਨਤਕ ਸੇਵਾਵਾਂ ਪ੍ਰਦਾਨ ਕਰਦੀਆਂ ਹਨ - ਉਦਾਹਰਨ ਲਈ, ਜਨਤਕ ਰਿਹਾਇਸ਼ ਸੇਵਾ ਪ੍ਰਦਾਨ ਵਾਲੀ ਇੱਕ ਗ਼ੈਰ-ਮੁਨਾਫ਼ਾਕਾਰੀ ਸੰਸਥਾ।

ਮਨੁੱਖੀ ਅਧਿਕਾਰ ਕਾਨੂੰਨ ਦੁਆਰਾ ਸੁਰੱਖਿਅਤ ਕੀਤੇ ਗਏ ਅਧਿਕਾਰ ਸੰਪੂਰਨ ਨਹੀਂ ਹਨ, ਜਿਸਦਾ ਮਤਲਬ ਹੈ ਕਿ ਉਹ ਵਾਜਬ ਸੀਮਾਵਾਂ ਦੇ ਅਧੀਨ ਸੀਮਤ ਹੋ ਸਕਦੇ ਹਨ।

ਕੁਈਨਜ਼ਲੈਂਡ ਦੇ ਭੇਦਭਾਵ ਵਿਰੋਧੀ ਕਾਨੂੰਨ ਦਾ ਮਤਲਬ ਹੈ ਕਿ ਤੁਹਾਡੇ ਨਾਲ ਤੁਹਾਡੇ ਇਨ੍ਹਾਂ ਕਾਰਨ ਕਰਕੇ ਭੇਦਭਾਵ ਨਹੀਂ ਕੀਤਾ ਜਾ ਸਕਦਾ ਹੈ:

ਜਦੋਂ ਤੁਸੀਂ ਇਨ੍ਹਾਂ ਥਾਵਾਂ 'ਤੇ ਹੁੰਦੇ ਹੋ:

ਇਹ ਭੇਦਭਾਵ ਵਿਰੋਧੀ ਕਾਨੂੰਨ ਨਸਲ, ਧਰਮ, ਲਿੰਗਕਤਾ, ਲਿੰਗ ਵਿਸ਼ੇਸ਼ਤਾਵਾਂ, ਜਾਂ ਲਿੰਗ ਪਛਾਣ ਦੇ ਆਧਾਰ 'ਤੇ ਜਿਨਸੀ ਸੋਸ਼ਣ, ਅਤੇ ਬਦਨਾਮੀ ਕਰਨ 'ਤੇ ਵੀ ਪਾਬੰਦੀ ਲਗਾਉਂਦਾ ਹੈ।

ਜਿਨਸੀ ਸੋਸ਼ਣ ਹਰੇਕ ਥਾਂ 'ਤੇ ਗ਼ੈਰ-ਕਾਨੂੰਨੀ ਹੈ। ਜਿਨਸੀ ਸੋਸ਼ਣ ਕਾਮੁਕ ਸੁਭਾਅ ਦਾ ਕੋਈ ਵੀ ਅਣਚਾਹਿਆ ਵਤੀਰਾ ਹੈ। ਇਸ ਵਿੱਚ ਅਣਚਾਹੀ ਸਰੀਰਕ ਨੇੜਤਾ ਜਿਵੇਂ ਕਿ ਕਾਮੁਕ ਤਰੀਕੇ ਨਾਲ ਛੂਹਣਾ, ਅਣਚਾਹੇ ਕਾਮੁਕ ਪ੍ਰਸਤਾਵ, ਅਤੇ ਕਾਮੁਕ ਅਰਥਾਂ ਵਾਲੀਆਂ ਟਿੱਪਣੀਆਂ ਕਰਨੀਆਂ ਸ਼ਾਮਲ ਹਨ।

ਬਦਨਾਮੀ ਇੱਕ ਜਨਤਕ ਕਾਰਵਾਈ ਹੈ ਜੋ ਕਿਸੇ ਵਿਅਕਤੀ ਜਾਂ ਲੋਕਾਂ ਦੇ ਸਮੂਹ ਦੀ ਨਸਲ, ਧਰਮ, ਲਿੰਗਕਤਾ ਜਾਂ ਲਿੰਗ ਪਛਾਣ ਦੇ ਕਾਰਨ ਨਫ਼ਰਤ, ਅਪਮਾਨ, ਜਾਂ ਗੰਭੀਰ ਮਖੌਲ ਉਡਾਉਂਦਾ ਹੈ। ਜਿੱਥੇ ਇਸ ਵਿੱਚ ਸਰੀਰਕ ਹਿੰਸਾ ਦੀ ਧਮਕੀ ਵੀ ਸ਼ਾਮਲ ਹੈ, ਉੱਥੇ ਇਹ ਇੱਕ ਅਪਰਾਧਿਕ ਅਪਰਾਧ ਹੈ।

ਸਾਡੇ ਨਾਲ ਸੰਪਰਕ ਕਰੋ

ਜੇਕਰ ਤੁਹਾਡੇ ਨਾਲ ਭੇਦਭਾਵ ਕੀਤਾ ਗਿਆ ਹੈ, ਜਾਂ ਜਿਨਸੀ ਸੋਸ਼ਣ ਕੀਤਾ ਗਿਆ ਹੈ ਜਾਂ ਜਨਤਕ ਤੌਰ 'ਤੇ ਬਦਨਾਮ ਕੀਤਾ ਗਿਆ ਹੈ, ਜਾਂ ਜੇ ਕਿਸੇ ਜਨਤਕ ਸੰਸਥਾ ਨੇ ਤੁਹਾਡੇ ਅਧਿਕਾਰਾਂ ਨੂੰ ਗ਼ੈਰ-ਵਾਜਬ ਢੰਗ ਨਾਲ ਸੀਮਤ ਕੀਤਾ ਹੈ, ਤਾਂ ਤੁਸੀਂ ਕੁਈਨਜ਼ਲੈਂਡ ਹਿਊਮਨ ਰਾਈਟਸ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੇ ਯੋਗ ਹੋ ਸਕਦੇ ਹੋ।

ਇਸ ਕਾਨੂੰਨ ਅਤੇ ਭੇਦਭਾਵ ਜਾਂ ਮਨੁੱਖੀ ਅਧਿਕਾਰਾਂ ਦੀ ਸ਼ਿਕਾਇਤ ਕਰਨ ਬਾਰੇ ਜਾਣਕਾਰੀ ਸਾਡੀ ਵੈੱਬਸਾਈਟ www.qhrc.qld.gov.au 'ਤੇ ਉਪਲਬਧ ਹੈ।

ਜੇਕਰ ਤੁਸੀਂ ਨਸਲੀ ਦੁਰਵਿਵਹਾਰ ਜਾਂ ਭੇਦਭਾਵ ਦਾ ਅਨੁਭਵ ਕੀਤਾ ਹੈ, ਤਾਂ ਤੁਸੀਂ www.qhrc.qld.gov.au 'ਤੇ ਰਸਮੀ ਸ਼ਿਕਾਇਤ ਕਰਨ ਦੀ ਬਜਾਏ ਸਾਨੂੰ ਇਸਦੀ ਰਿਪੋਰਟ ਕਰਨਾ ਵੀ ਚੁਣ ਸਕਦੇ ਹੋ।

ਤੁਸੀਂ ਕੁਈਨਜ਼ਲੈਂਡ ਵਿੱਚ ਕਿਤੋਂ ਵੀ ਇਸ ਕਮਿਸ਼ਨ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ 1300 130 670 'ਤੇ ਟੋਲ-ਫ੍ਰੀ ਕਾਲ ਕਰ ਸਕਦੇ ਹੋ।

ਜੇਕਰ ਤੁਸੀਂ ਸਾਡੇ ਨਾਲ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ Translationz ਨੂੰ 07 4863 4444 'ਤੇ ਸੰਪਰਕ ਕਰਕੇ ਉਹਨਾਂ ਦੀ ਮੰਗਣ 'ਤੇ ਉਪਲਬਧ ਸੇਵਾ ਨਾਲ ਅਜਿਹਾ ਕਰ ਸਕਦੇ ਹੋ।

Back to top